ਹਰਿਆਣਾ ਵਿੱਚ 7 ਨਵੰਬਰ ਨੂੰ ਗੂੰਜੇਗਾ ਵੰਦੇ ਮਾਤਰਮ ਦਾ ਸੁਰ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮੀਖਿਆ ਮੀਟਿੰਗ ਕਰ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼
ਚੰਡੀਗੜ੍ਹ,( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ 7 ਨਵੰਬਰ 2025 ਨੂੰ ਵੰਦੇ ਮਾਤਰਮ ਗੀਤ ਦੇ 150 ਸਾਲ ਪੂਰੇ ਹੋ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ਅਨੁਸਾਰ ਪੂਰੇ ਭਾਰਤ ਵਿੱਚ 7 ਨਵੰਬਰ ਨੂੰ ਸਵੇਰੇ 10 ਵਜੇ ਵੰਦੇ ਮਾਤਰਮ ਗੀਤ ਦਾ ਇੱਕ ਸਾਥ ਸਮੂਹਗਾਨ ਹੋਣਾ ਹੈ। ਇਸ ਪ੍ਰੋਗਰਾਮ ਨੂੰ ਹਰਿਆਣਾ ਵਿੱਚ ਵੀ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ।
ਮੁੱਖ ਮੰਤਰੀ ਅੱਜ ਚੰਡੀਗੜ੍ਹ, ਸਕੱਤਰੇਤ ਤੋਂ 7 ਨਵੰਬਰ ਨੂੰ ਹੋਣ ਵਾਲੇ ਆਯੋਜਨ ਨੂੰ ਲੈ ਕੇ ਉੱਚ ਅਧਿਕਾਰਿਆਂ ਅਤੇ ਵੀਡੀਓ ਕਾਂਨਫੈ੍ਰਸਿੰਗ ਰਾਹੀਂ ਜੁੜੇ ਸੂਬੇ ਦੇ ਡਿਪਟੀ ਕਮੀਸ਼ਨਰਾਂ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਆਯੋਜਨ ਮੰਡਲ, ਜ਼ਿਲ੍ਹਾ, ਉਪ-ਮੰਡਲ ਅਤੇ ਬਲਾਕ ਪੱਧਰ ‘ਤੇ ਕੀਤਾ ਜਾਣਾ ਹੈ। ਪ੍ਰੋਗਰਾਮ ਵਿੱਚ ਕੈਬੀਨੇਟ ਦੇ ਮੈਂਬਰ, ਲੋਕਸਭਾ, ਰਾਜਸਭਾ ਮੈਂਬਰ ਅਤੇ ਵਿਧਾਇਕ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਇਸ ਦੇ ਨਾਲ ਨਾਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲੇਜਾਂ ਅਤੇ ਯੂਨਿਵਰਸਿਟੀਆਂ ਵਿੱਚ ਵੀ 7 ਨਵੰੰਬਰ ਨੂੰ ਵੰਦੇ ਮਾਤਰਮ ਗੀਤ ਦਾ ਆਯੋਜਨ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਾਮ ਨੂੰ ਸਾਰੇ ਮਹੱਤਵਪੂਰਨ ਜਨਤਕ ਸਥਾਨਾਂ ‘ਤੇ ਐਲਈਡੀ ਰਾਹੀਂ ਵੰਦੇ ਮਾਤਰਮ ਗੀਤ ਨੂੰ ਸੁਣਾਇਆ ਜਾਵੇ।
ਮੀਟਿੰਗ ਵਿੱਚ ਸੂਚਨਾ, ਜਨਸੰਪਰਕ, ਭਾਸ਼ਾ , ਕਲਾ ਅਤੇ ਸੰਸਕ੍ਰਿਤੀ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਮਕਰੰਦ ਪਾਂਡੁਰੰਗ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ 7 ਨਵੰਬਰ 2025 ਤੋਂ ਲੈ ਕੇ 7 ਨਵੰਬਰ 2026 ਤੱਕ ਪੂਰੇ ਸਾਲ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਪ੍ਰੋਗਰਾਮ 4 ਪੜਾਅ ਵਿੱਚ ਆਯੋਜਿਤ ਕੀਤੇ ਜਾਣਗੇ। ਪਹਿਲਾ ਪੜਾਅ 7 ਤੋਂ 14 ਨਵੰਬਰ 2025 ਤੱਕ ਹੋਵੇਗਾ ਜਿਸ ਵਿੱਚ ਅੰਬਾਲਾ ਵਿੱਚ 7 ਨਵੰਬਰ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਦੂਜਾ ਪੜਾਅ 19 ਜਨਵਰੀ ਤੋਂ 26 ਜਨਵਰੀ 2026 ਤੱਕ, ਤਿੱਜਾ ਪੜਾਅ 7 ਅਗਸਤ ਤੋਂ 15 ਅਗਸਤ ਤੱਕ। ਇਸ ਨਾਲ ਹਰ ਘਰ ਤਿਰੰਗਾ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ ਅਤੇ ਚੌਥਾ ਅਤੇ ਅੰਤਮ ਪੜਾਅ 1 ਤੋੋਂ 7 ਨਵੰਬਰ 2026 ਤੱਕ ਹੋਵੇਗਾ।
ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਨੇ ਡ.ਅਦਕ ਠ.ਠਵਗ.ਠ”150।ਜਅ ਐਪ ਜਾਰੀ ਕੀਤਾ ਹੈ। 7 ਨਵੰਬਰ ਨੂੰ ਸਾਮੂਹਿਕ ਗਾਨ ਤੋਂ ਬਾਅਦ ਕੋਈ ਵੀ ਵਿਅਕਤੀ ਵੰਦੇ ਮਾਤਰਮ ਗੀਤ ਨੂੰ ਆਪਣੀ ਸ਼ੈਲੀ ਵਿੱਚ ਗਾ ਕੇ ਇਸ ਐਪ ‘ਤੇ ਭੇਜ ਸਕਦਾ ਹੈ ਅਤੇ ਵਧੀਆ ਗਾਉਣ ਵਾਲੇ ਗਾਇਕ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਗੁਪਤਾ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂ ਪਰਵ ‘ਤੇ ਗੁਰੂਦੁਆਰਾ ਬੰਗਲਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਕੀਤੀ ਅਰਦਾਸ
ਚੰਡੀਗੜ੍ਹ ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ‘ਤੇ ਸੂਬੇਵਾਸਿਆਂ ਨੂੰ ਸ਼ੁਭਕਾਮਨਾਵਾਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਪੂਰੀ ਮਨੁੱਖਤਾ ਲਈ ਪ੍ਰੇਰਣਾਦਾਇਕ ਸਰੋਤ ਹੈ। ਉਨ੍ਹਾਂ ਦੇ ਦੱਸੇ ਹੋਏ ਸੱਚ, ਦਯਾ, ਸਮਾਨਤਾ ਅਤੇ ਸੇਵਾ ਦੇ ਰਸਤੇ ‘ਤੇ ਚਲਦੇ ਹੋਏ ਸਮਾਜ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ।
ਮੁੱਖ ਮੰਤਰੀ ਨੇ ਦਿੱਲੀ ਵਿੱਚ ਗੁਰੂਦੁਆਰਾ ਬੰਗਲਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਜਨਭਲਾਈ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਸਾਨੂੰ ਸਾਰਿਆਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਨਾਉਣਾ ਚਾਹੀਦਾ ਹੈ।
ਹਰਿਆਣਾ ਸਰਕਾਰ ਗਾਂ ਸਰੰਖਣ ਨੂੰ ਲੈ ਕੇ ਲਗਾਤਾਰ ਪ੍ਰਾਥਮਿਕਤਾ ਨਾਲ ਕਰ ਰਹੀ ਕੰਮ-ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਸਵਦੇਸ਼ੀ ਰਾਸ਼ਟਰੀ ਗੌਧਨ ਸਮਿਟ-2025 ਦਾ ਕੀਤਾ ਉਣਘਾਟਨ
ਚੰਡੀਗੜ੍ ( ਜਸਟਿਸ ਨਿਊਜ਼ )
-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਗਾਂ ਸਰੰਖਣ ਨੂੰ ਲੈ ਕੇ ਲਗਾਤਾਰ ਪ੍ਰਾਥਮਿਕਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਨੇ ਗੌਸ਼ਾਲਾਵਾਂ ਦੇ ਵਿਕਾਸ, ਗੌਵੰਸ਼ ਦੇ ਸਰੰਖਣ ਅਤੇ ਕੁਦਰਤੀ ਖੇਤੀ ਨੂੰ ਵਧਾਵਾ ਦੇਣ ਲਈ ਕਈ ਕਦਮ ਚੁੱਕੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ‘ਤੇ ਬੁੱਧਵਾਰ ਨੂੰ ਗੁਰੂ ਦਲੀਪ ਸਿੰਘ ਮਹਾਰਾਜ ਦੇ ਮਾਰਗਦਰਸ਼ਨ ਵਿੱਚ ਨਵੀਂ ਦਿੱਲੀ ਦੇ ਮੇਜਰ ਧਿਆਨਚੰਦ ਨੇਸ਼ਨਲ ਸਟੇਡੀਅਮ ਵਿੱਚ ਆਯੋਜਿਤ ਸਵਦੇਸ਼ੀ ਰਾਸ਼ਟਰੀ ਗੌਧਨ ਸਮਿਟ-2025 ਦੇ ਉਦਘਾਟਨ ਮੌਕੇ ‘ਤੇ ਬੋਲ ਰਹੇ ਸਨ। ਲਗਾਤਾਰ 10 ਨਵੰਬਰ ਤੱਕ ਚਲਣ ਵਾਲੇ ਇਸ ਸਮਿਟ ਵਿੱਚ ਗਾਂ ਸਰੰਖਣ ‘ਤੇ ਵਿਚਾਰ ਕਰ ਅੱਗੇ ਵੱਧਣ ਦੇ ਮੌਕੇ ਆਸਾਨ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਗਾਂ ਸੇਵਾ ਅਤੇ ਖੇਤੀ ਇੱਕ ਦੂਜੇ ਨਾਲ ਜੁੜੇ ਹੋਏ ਹਨ। ਗੌ ਮਾਤਾ ਸਾਡੀ ਅਰਥਵਿਵਸਥਾ ਦਾ ਅਧਾਰ ਹੈ। ਪੁਰਾਣੇ ਸਮੇ ਤੋਂ ਹੀ ਸਾਡੇ ਦੇਸ਼ ਵਿੱਚ ਜਿਸ ਵਿਅਕਤੀ ਕੋਲ੍ਹ ਜਿਨ੍ਹੀ ਵੱਧ ਗਾਵਾਂ ਹੁੰਦਿਆਂ ਸਨ, ਉਸ ਨੂੰ ਉਨ੍ਹਾਂ ਹੀ ਧਨਵਾਨ ਮੰਨਿਆ ਜਾਂਦਾ ਸੀ। ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਗਾਂ ਦਾ ਦੁੱਧ ਅਮ੍ਰਿਤ ਦੇ ਸਮਾਨ ਹੈ। ਗਾਂ ਦਾ ਦੁੱਧ ਡਾਇਬਿਟਿਜ ਅਤੇ ਦਿਲ ਦੇ ਰੋਗਾਂ ਤੋਂ ਬਚਾਓ ਅਤੇ ਇਲਾਜ ਵਿੱਚ ਬਹੁਤਾ ਲਾਭਕਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਵੈ-ਨਿਰਭਰ ਭਾਰਤ ਬਨਾਉਣ ਲਈ ਵੋਕਲ ਫ਼ਾਰ ਲੋਕਲ ‘ਤੇ ਜੋਰ ਦਿੱਤਾ ਹੈ। ਗੌ ਮਾਤਾ ਸਰੰਖਣ ਅਤੇ ਸਵਦੇਸ਼ ਦੀ ਸ਼ਕਤੀ ਦਾ ਰਸਤਾ ਹੀ ਸਾਨੂੰ ਆਤਮ ਨਿਰਭਰ ਭਾਰਤ ਵੱਲ ਲੈ ਕੇ ਜਾਂਦਾ ਹੈ। ਇਸ ਲਈ ਸਾਨੂੰ ਇਨ੍ਹਾਂ ‘ਤੇ ਪੂਰੀ ਤਰ੍ਹਾਂ ਸਰਗਰਮ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਬੇਸਹਾਰਾ ਗੌਵੰਸ਼ ਤੋਂ ਮੁਕਤ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਦੇ ਲਈ ਪਾਣੀਪਤ ਅਤੇ ਹਿਸਾਰ ਵਿੱਚ ਦੋ ਗੌ ਅਭਿਆਰਣਾਂ ਦੀ ਸਥਾਪਨਾ ਕੀਤੀ ਗਈ ਹੈ। ਇੱਥੇ ਸ਼ੈਡ, ਪਾਣੀ ਅਤੇ ਚਾਰੇ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 686 ਗੌਸ਼ਾਲਾਵਾਂ ਵਿੱਚ ਲਗਭਗ 4 ਲੱਖ ਗੌਵੰਸ਼ ਦਾ ਪਾਲਨ ਕੀਤਾ ਜਾ ਰਿਹਾ ਹੈ। 330 ਗੌਸ਼ਾਲਾਵਾਂ ਵਿੱਚ ਸੋਲਰ ਸਿਸਟਮ ਪਲਾਂਟ ਲਗਾਏ ਗਏ ਹਨ। ਗੌਸੇਵਾ ਕਮੀਸ਼ਨ ਦਾ ਬਜਟ ਵੀ ਵਧਾ ਕੇ 595 ਕਰੋੜ ਰੁਪਏ ਕੀਤਾ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂ ਪਰਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬਾਬਾ ਨਾਨਕ ਜੀ ਨੇ ਸਾਨੂੰ ਤਿੰਨ ਮੰਤਰ ਦਿੱਤੇ ਮਿਹਨਤ , ਇਮਾਨਦਾਰੀ ਨਾਲ ਕੀਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਨਾ। ਇਨ੍ਹਾਂ ਤਿੰਨਾਂ ਮੂਲ ਮੰਤਰਾਂ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਅੱਗੇ ਵੱਧਣਾ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਨਵੀਂ ਦਿੱਲੀ ਸਥਿਤ ਬੰਗਲਾ ਸਾਹਿਬ ਗੁਰੂਦੁਆਰੇ ਵਿੱਚ ਮੱਥਾ ਟੇਕਿਆ ਅਤੇ ਨਾਗਰੀਕਾਂ ਦੀ ਖੁਸ਼ਹਾਲੀ ਅਤੇ ਮਜਬੂਤੀ ਦੀ ਕਾਮਨਾ ਕੀਤੀ। ਗੁਰੂਦੁਆਰੇ ਵਿੱਚ ਮੁੱਖ ਮੰਤਰੀ ਨੂੰ ਸਰੋਪਾ ਭੇਂਟ ਕਰ ਸਨਮਾਨਿਤ ਕੀਤਾ।
ਇਸ ਮੌਕੇ ‘ਤੇ ਪ੍ਰੋਗਰਾਮ ਦੀ ਪ੍ਰਧਾਨ ਸੁਸ੍ਰੀ ਜੀਵਨ ਕੌਰ, ਗੁਰਮੀਤ ਕੌਰ, ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁੱਗਲ, ਗੌਸੇਵਾ ਕਮੀਸ਼ਨ ਹਰਿਆਣਾ ਦੇ ਚੇਅਰਮੈਨ ਸ਼ਰਵਣ ਗਰਗ ਸਮੇਤ ਹੋਰ ਮਾਣਯੋਗ ਨਾਗਰਿਕ ਮੌਜ਼ੂਦ ਰਹੇ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਵੰਡ ਛੱਕੋ ਦਾ ਸੰਦੇਸ਼ ਦੇ ਕੇ ਸਮਾਜਿਕ ਬੁਰਾਇਆਂ ਨੂੰ ਦੂਰ ਕੀਤਾ-ਊਰਜਾ ਮੰਤਰੀ ਅਨਿਲ ਵਿਜ\
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਅੱਜ ਸਵੇਰੇ ਅੰਬਾਲਾ ਵਿੱਚ ਪੰਜਾਬੀ ਗੁਰੂਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਸਾਰਿਆਂ ਨੂੰ ਇਸ ਪਵਿਤਰ ਮੌਕੇ ‘ਤੇ ਸ਼ੁਭਕਾਮਨਾਵਾਂ ਦਿੱਤੀ।
ਗੁਰੂਦੁਆਰਾ ਸਾਹਿਬ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਊਰਜਾ ਮੰਤਰੀ ਅਨਿਲ ਵਿਜ ਨੇ ਸ਼ਰਧਾਲੁਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਟ ਦਿਵਸ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਖਿਆਵਾਂ ਨਾਲ ਸਮਾਜਿਕ ਬੁਰਾਇਆਂ ਨੂੰ ਖ਼ਤਮ ਕਰਨ ਲਈ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਕਿਰਤ ਕਰੋ, ਵੰਡ ਛੱਕੋ, ਇੱਕ ਸਾਥ ਛੋਟੇ-ਵੱਡੇ ਖਾਓ, ਬਿਨਾ ਜਾਤਪਾਤ ਦੇ ਖਾਓ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤਾ।
ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਥਾਂ-ਥਾਂ ਭਲਾਈ ਦੇ ਕਈ ਕੰਮ ਕੀਤੇ ਅਤੇ ਦੁਨਿਆ ਦਾ ਦੌਰਾ ਕੀਤਾ। ਗਿਆਨ ਦੀ ਰੋਸ਼ਨੀ ਨਾਲ ਸਾਰਿਆਂ ਨੂੰ ਰੋਸ਼ਨ ਕੀਤਾ। ਸਾਨੂੰ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਚਲਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਪ੍ਰੋਰਿਤ ਕਰਨਾ ਚਾਹੀਦਾ ਹੈ। ਮੰਤਰੀ ਅਨਿਲ ਵਿਜ ਨੇ ਸੰਗਤ ਵਿੱਚਕਾਰ ਬੈਠ ਕੇ ਗੁਰੂ ਦਾ ਲੰਗਰ ਵੀ ਖਾਦਾ।
ਹਰਿਆਣਾ ਦੇ ਪੈਰਾ-ਐਥਲੀਟਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ-ਆਰਤੀ ਸਿੰਘ ਰਾਓ
ਚੰਡੀਗੜ੍ਹ( ਜਸਟਿਸ ਨਿਊਜ਼ )
ਹਰਿਆਣਾ ਦੀ ਸਿਹਤ ਮੰਤਰੀ ਅਤੇ ਹਰਿਆਣਾ ਪੈਰਾ-ਐਥਲੇਟਿਕ ਐਸੋਸਇਏਸ਼ਨ ਦੀ ਚੇਅਰਮੈਨ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਾਡੇ ਹਰਿਆਣਾ ਦੇ ਪੈਰਾ-ਐਥਲੇਟਿਕਾਂ ਨੇ ਵੀ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਹਰ ਚੈਂਪਿਅਨਸ਼ਿਪ ਵਿੱਚ ਮਾਣਮੱਤੇ ਕਰਨ ਵਾਲੇ ਤਗਮੇ ਲੈ ਕੇ ਆਉਂਦੇ ਹਨ।
ਆਰਤੀ ਸਿੰਘ ਰਾਓ ਨੇ ਅੱਜ ਆਪਣੇ ਚੰਡੀਗੜ੍ਹ ਸਥਿਤ ਨਿਵਾਸ ‘ਤੇ ਵਲਡ ਪੈਰਾ-ਐਥਲੇਟਿਕ ਚੌਂਪਿਅਨਸ਼ਿਪ ਵਿੱਚ ਹਰਿਆਣਾ ਦੇ ਤਗਮੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਵਲਡ ਪੈਰਾ-ਐਥਲੀਟਕਸ ਚੈਂਪਿਅਨਸ਼ਿਪ 2025, ਜੋ 25 ਸਤੰਬਰ ਤੋਂ 5 ਅਕਤੂਬਰ ਤੱਕ ਨਵੀਂ ਦਿੱਲੀ ਦੇ ਜਵਾਹਰ ਲਾਲ ਨੇਹਰੂ ਸਟੇਡੀਅਮ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਲ੍ਹ 8 ਤਗਮੇ ( 2 ਸੋਨ, 4 ਚਾਂਦੀ ਅਤੇ 2 ਕਾਂਸੀ ) ਜਿੱਤੇ ਹਨ।
ਆਰਤੀ ਸਿੰਘ ਰਾਓ ਨੇ ਕਿਹਾ ਕਿ ਵਲਡ ਪੈਰਾ-ਐਥਲੀਟਕਸ ਚੈਂਪਿਅਨਸ਼ਿਪ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਜਿਸ ਸਮਰਪਣ, ਸੰਘਰਸ਼ ਅਤੇ ਆਤਮ ਵਿਸ਼ਵਾਸ ਨਾਲ ਪ੍ਰਦਰਸ਼ਨ ਕੀਤਾ ਹੈ, ਉਹ ਪੂਰੇ ਸੂਬੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਪੈਰਾ-ਖਿਡਾਰੀਆਂ ਨੇ ਇੱਕ ਵਾਰ ਫੇਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ‘ਤੇ ਸੋਨ ਅੱਖਰਾਂ ਵਿੱਚ ਦਰਜ ਕੀਤਾ ਹੈ।
ਦਿੱਲੀ ਵਿੱਚ ਹੋਏ ਇਸ ਸ਼ਾਨਦਾਰ ਆਯੋਜਨ ਵਿੱਚ ਦੁਨਿਆ ਦੇ 102 ਦੇਸ਼ਾਂ ਦੇ ਲਗਭਗ 2400 ਪੈਰਾ ਐਥਲੀਟਸ ਦੀ ਹਿੱਸੇਦਾਰੀ ਨਾਲ ਭਾਰਤ ਵਿੱਚ ਹੁਣ ਤੱਕ ਆਯੋਜਿਤ ਸਭ ਤੋਂ ਵੱਡਾ ਖੇਡ ਆਯੋਜਨ ਰਿਹਾ। ਹਰਿਆਣਾ ਪੈਰਾ-ਸਪੋਰਟਸ ਐਸੋਸਇਏਸ਼ਨ ਦੇ 30 ਖਿਡਾਰੀਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਅਤੇ ਆਪਣੀ ਮਿਹਨਤ, ਲਗਨ ਅਤੇ ਸੰਘਰਸ਼ਸ਼ੀਲਤਾ ਨਾਲ ਸ਼ਾਨਦਾਰ ਸਫਲਤਾ ਹਾਸਲ ਕੀਤੀ।
ਪ੍ਰਮੁੱਖ ਵਿਜੇਤਾਵਾਂ ਵਿੱਚ ਝੱਜਰ ਦੇ ਪੈਰਾ ਓਲੰਪਿਅਨ ਯੋਗੇਸ਼ ਕਥੂਨਿਆ ( ਡਿਸਕਸ ਥ੍ਰੋ ) ਚਾਂਦੀ ਤਗਮਾ, ਪਾਣੀਪਤ ਦੇ ਪੈਰਾ ਓਲੰਪਿਅਨ ਨਵਦੀਪ ( ਜੇਵਲਿਨ ਥ੍ਰੋ ) ਚਾਂਦੀ ਤਗਮਾ, ਰੋਹਤਕ ਦੇ ਰਿੰਕੂ ( ਜੇਵਲਿਨ ਥ੍ਰੋ ) ਸੋਨ ਤਗਮਾ, ਭਿਵਾਨੀ ਦੇ ਪ੍ਰਦੀਪ ( ਡਿਸਕਸ ਥੋz ) ਕਾਂਸੀ ਤਗਮਾ, ਹਿਸਾਰ ਦੇ ਸੰਦੀਪ ( 200 ਮੀਟਰ ਦੌੜ ) ਚਾਂਦੀ ਤਗਮਾ, ਰੇਵਾੜੀ ਦੀ ਏਸ਼ਿਯਾਈ ਮੈਡਲਿਸਟ ਪੂਜਾ ਯਾਦਵ ( ਕਲਬ ਥੋz ) ਚਾਂਦੀ ਤਗਮਾ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੂਬੇ ਦਾ ਮਾਣ ਵਧਾਇਆ।
ਹਰਿਆਣਾ ਪੈਰਾ ਐਥਲੇਟਿਕ ਐਸੋਸਇਏਸ਼ਨ ਦੀ ਚੇਅਰਮੈਨ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਰਕਾਰ ਪੈਰਾ ਖਿਡਾਰੀਆਂ ਨੂੰ ਹਰ ਸੰਭਵ ਪ੍ਰੋਤਸਾਹਨ, ਸਹੂਲਤ ਅਤੇ ਮੌਕੇ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਰਾਜ ਵਿੱਚ ਪੈਰਾ ਸਪੋਰਟਸ ਲਈ ਨਵੀਂ ਨੀਤੀਆਂ, ਆਧੁਨਿਕ ਸਿਖਲਾਈ ਢਾਂਚਾ, ਉਪਕਰਨਾਂ ਦੀ ਸਹੂਲਤ ਅਤੇ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀ ਜਾਣਗੀਆਂ ਤਾਂ ਜੋ ਪ੍ਰਤੀਭਾਸ਼ਾਲੀ ਖਿਡਾਰੀ ਆਪਣੀ ਸਮਰਥਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ।
ਸਨਮਾਨ ਪ੍ਰੋਗਰਾਮ ਤੋਂ ਬਾਅਦ ਮੀਡੀਆ ਨਾਲ ਗੱਲਬਾਦ ਕਰਦੇ ਹੋਏ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬੇ ਵਿੱਚ ਲਿੰਗ ਅਨੁਪਾਤ ਵਿੱਚ ਵੀ ਸੁਧਾਰ ਹੋਇਆ ਹੈ, 905 ਤੋਂ ਵੱਧ ਕੇ 913 ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾਂ ਸਜਗ ਹੈ ਕਿ ਸੂਬੇ ਦਾ ਲਿੰਗ ਅਨੁਪਾਤ ਵਿੱਚ ਪੂਰੀ ਤਰ੍ਹਾਂ ਸੁਧਾਰ ਹੋਵੇ ਅਤੇ ਲਿੰਗ ਅਨੁਪਾਤ ਵਧੇ।
ਇਸ ਮੌਕੇ ‘ਤੇ ਐਸੋਸਇਏਸ਼ਨ ਦੇ ਸੰਸਥਾਪਕ ਅਤੇ ਖੇਡ ਵਿਭਾਗ ਹਰਿਆਣਾ ਦੇ ਡਿਪਟੀ ਡਾਇਰੈਕਟਰ ਗਿਰਰਾਜ ਸਿੰਘ, ਜਨਰਲ ਸਕੱਤਰ ਜੋਤੀ ਕੁਮਾਰ ਛਾਬੜਾ, ਖ਼ਜਾਨਚੀ ਪਵਨ ਕੁਮਾਰ, ਕਾਰਜਕਾਰੀ ਮੈਂਬਰ ਸੁਰੇਂਦਰ, ਸੀਨੀਅਰ ਕੋਚ ਧਰਮੇਂਦਰ ਅਤੇ ਦਿਨੇਸ਼ ਕੁਮਾਰ ਅਤੇ ਪੈਰਾ ਪਾਵਰਲਿਫ਼ਟਿੰਗ ਚੇਅਰਮੈਨ ਅਭਿਜੀਤ ਸਿੰਘ ਮੌਜ਼ੂਦ ਰਹੇ।
ਹਰਿਆਣਾ ਦੇ ਖੇਡ ਇਤਿਹਾਸ ਵਿੱਚ ਓਲੰਪਿਕ ਸੰਘ ਨੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ-ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ
ਚੰਡੀਗੜ੍ਹ ( ਜਸਟਿਸ ਨਿਊਜ਼ )
-ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਹਰਿਆਣਾ ਦੇ ਖੇਡ ਇਤਿਹਾਸ ਵਿੱਚ ਹਰਿਆਣਾ ਓਲੰਪਿਕ ਸੰਘ ਨੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕੀਤੀ ਹੈ। ਇਸ ਨਵੇਂ ਅਧਿਆਏ ਨਾਲ ਸੂਬੇ ਦੇ ਹਜ਼ਾਰਾਂ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਮ ਨੂੰ ਹਾਸਲ ਕਰਨ ਲਈ ਇੱਕ ਨਵਾਂ ਮੰਚ ਮਿਲਿਆ ਹੈ। ਇਸ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਜਿਨ੍ਹੀ ਸਲਾਂਘਾ ਕੀਤੀ ਜਾਵੇ, ਘੱਟ ਹੈ।
ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਬੁੱਧਵਾਰ ਨੂੰ ਕੁਰੂਕਸ਼ੇਤਰ ਵਿੱਚ ਹਰਿਆਣਾ ਓਲੰਪਿਕ ਸੰਘ ਵੱਲੋਂ ਚਲ ਰਹੀ ਰਾਜ ਪੱਧਰੀ ਕਬੱਡੀ ਪ੍ਰਤੀਯੋਗਿਤਾ ਦੇ ਸਮਾਪਨ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਰਾਜ ਪੱਧਰੀ ਮਹਿਲਾ ਅਤੇ ਪੁਰਖ ਕਬੱਡੀ ਪ੍ਰਤੀਯੋਗਿਤਾ ਦੇ ਪੁਰਖ ਵਰਗ ਵਿੱਚ ਸੋਨੀਪਤ ਦੀ ਟੀਮ ਪਹਿਲੇ ਸਥਾਨ ‘ਤੇ, ਭਿਵਾਨੀ ਦੂਜੇ, ਕੈਥਲ ਅਤੇ ਰੋਹਤਕ ਸਾਂਝੇ ਤੌਰ ‘ਤੇ ਤਿੱਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਜੀਂਦ ਦੀ ਟੀਮ ਪਹਿਲੇ ਸਥਾਨ ‘ਤੇ, ਚਰਖੀ ਦਾਦਰੀ ਦੀ ਟੀਮ ਦੂਜੇ ਅਤੇ ਹਿਸਾਰ ਅਤੇ ਭਿਵਾਨੀ ਦੀ ਟੀਮ ਸਾਂਝੇ ਤੌਰ ‘ਤੇ ਤਿੱਜੇ ਸਥਾਨ ‘ਤੇ ਰਹੀ। ਮੰਤਰੀ ਜੀ ਨੇ ਪਹਿਲੇ, ਦੂਜੇ ਅਤੇ ਤਿੱਜੇ ਸਥਾਨ ‘ਤੇ ਆਉਣ ਵਾਲੀ ਟੀਮਾਂ ਨੂੰ ਮੇਡਲ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਨੇ ਖਿਡਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਧਰਮਖੇਤਰ ਅਤੇ ਕੁਰੂਕਸ਼ੇਤਰ ਦੀ ਪਵਿਤਰ ਧਰਤੀ ‘ਤੇ ਸੂਬੇਭਰ ਤੋਂ ਆਏ ਖਿਡਾਰੀਆਂ ਨੂੰ ਪੂਰੇ ਜੋਸ਼ ਨਾਲ ਆਪਣੀ ਪ੍ਰਤਿਭਾ ਵਿਖਾਈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਯੁਵਾ ਸ਼ਕਤੀ ਦੇ ਮਿਹਨਤ ਅਤੇ ਪ੍ਰਤਿਭਾ ਦਾ ਉਤਸਵ ਹੈ। ਗਤ 2 ਨਵੰਬਰ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਤੋਂ ਸ਼ੁਰੂ ਹੋਏ ਇਸ ਉਤਸਵ ਦਾ ਥੀਮ ਮਿੱਟੀ ਤੋਂ ਮੈਡਲ ਤੱਕ ਹਰਿਆਣਾ ਦੇ ਖੇਡ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਜੇਕਰ ਦੁਨਿਆ ਭਾਰਤ ਨੂੰ ਇੱਕ ਉਭਰਦੀ ਖੇਡ ਸ਼ਕਤੀ ਵੱਜੋਂ ਵੇਖ ਰਹੀ ਹੈ ਤਾਂ ਉਸ ਵਿੱਚ ਹਰਿਆਣਾ ਦੀ ਭੂਮੀਕਾ ਨਿਰਣਾਇਕ ਹੈ। ਪਹਿਲਵਾਨੀ ਹੋਵੇ ਜਾਂ ਬਾਕਸਿੰਗ, ਸ਼ੂਟਿੰਗ ਹੋਵੇ ਜਾਂ ਹਾਕੀ, ਹਰਿਆਣਾ ਦੇ ਖਿਡਾਰੀਆਂ ਨੇ ਹਰ ਵਾਰ ਭਾਰਤ ਦਾ ਮਾਣ ਵਧਾਇਆ ਹੈ।
ਉਨ੍ਹਾਂ ਨੇ ਕਿਹਾ ਕਿ 13 ਸਾਲ ਦੇ ਲੰਬੇ ਇੰਤਜਾਰ ਤੋਂ ਬਾਅਦ ਓਲੰਪਿਕ ਸੰਘ ਵੱਲੋਂ 27ਵੇਂ ਹਰਿਆਣਾ ਰਾਜ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰਤੀਯੋਗਿਤਾ ਵਿੱਚ 24 ਵੱਖ ਵੱਖ ਖੇਡਾਂ ਵਿੱਚ 6 ਹਜ਼ਾਰ ਤੋਂ ਵੱਧ ਖਿਡਾਰੀ ਆਪਣੀ ਪ੍ਰਤਿਭਾ, ਮਿਹਨਤ ਅਤੇ ਆਪਣੀ ਮਾਤਭੂਮੀ ਲਈ ਮੈਦਾਨ ਵਿੱਚ ਉਤਰਣਗੇ। ਇਹ ਹਰਿਆਣਾ ਰਾਜ ਖੇਡ 8 ਨਵੰਬਰ ਤੱਕ ਚਲਣਗੇ। ਸ਼ਾਨਦਾਰ ਖਿਡਾਰੀਆਂ ਲਈ ਸੁਰੱਖਿਅਤ ਰੁਜਗਾਰ ਯਕੀਨੀ ਕਰਨ ਲਈ ਹਰਿਆਣਾ ਉਤਕ੍ਰਿਸ਼ਟ ਖਿਡਾਰੀ ਸੇਵਾ ਨਿਯਮ 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿੱਚ 550 ਨਵੇਂ ਅਹੁਦੇ ਬਣਾਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਲਈ ਕਲਾਸ-ਵਨ ਤੋਂ ਕਲਾਸ-ਫੋਰ ਤੱਕ ਦੇ ਅਹੁਦਿਆਂ ਦੀ ਸਿੱਧੀ ਭਰਤੀ ਵਿੱਚ ਰਿਜ਼ਰਵੇਸ਼ਨ ਦਾ ਪ੍ਰਾਵਧਾਨ ਕੀਤਾ ਗਿਆ ਹੈ। ਹਰਿਆਣਾ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਦਿੱਤਾ ਜਾਂਦਾ ਹੈ। ਰਾਜ, ਕੌਮੀ ਅਤੇ ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਵਾਲੇ ਅਤੇ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਕੋਲਰਸਿਪ ਪ੍ਰਦਾਨ ਕੀਤੀ ਜਾ ਰਹੀ ਹੈ।
Leave a Reply